quranm◉

Surah Al-Muddaththir transliteration

◉ ਸੂਰਾ · ∞

74:1

يَـٰٓأَيُّهَا ٱلۡمُدَّثِّرُ ﴿1﴾

Transliteration: Ya ayyuha almuddaththiru

Translation: ਹੇ ਕਪੜਾ (ਕੰਬਲ) ਓੜ ਲਪੇਟ ਕੇ ਪੈਣ ਵਾਲੇ!

74:2

قُمۡ فَأَنذِرۡ ﴿2﴾

Transliteration: Qum faanthir

Translation: ਉਠੋ ਅਤੇ (ਲੋਕਾਂ ਨੂੰ) ਡਰਾਓ।

74:3

وَرَبَّكَ فَكَبِّرۡ ﴿3﴾

Transliteration: Warabbaka fakabbir

Translation: ਅਤੇ ਆਪਣੇ ਰੱਬ ਦੀ ਵਡਿਆਈ ਦੀ ਚਰਚਾ ਕਰੋ।

74:4

وَثِيَابَكَ فَطَهِّرۡ ﴿4﴾

Transliteration: Wathiyabaka fatahhir

Translation: ਅਤੇ ਆਪਣੇ ਕੱਪੜ੍ਹਿਆਂ ਨੂੰ ਪਾਕ-ਸਾਫ਼ ਰੱਖੋ।

74:5

وَٱلرُّجۡزَ فَٱهۡجُرۡ ﴿5﴾

Transliteration: Waalrrujza faohjur

Translation: ਅਪਵਿੱਤਰਤਾ ਤੋਂ ਦੂਰ ਰਹੋ।

74:6

وَلَا تَمۡنُن تَسۡتَكۡثِرُ ﴿6﴾

Transliteration: Wala tamnun tastakthiru

Translation: ਵਧੇਰੇ ਪ੍ਰਾਪਤ ਕਰਨ ਲਈ ਅਹਿਸਾਨ ਨਾ ਕਰੋ।

74:7

وَلِرَبِّكَ فَٱصۡبِرۡ ﴿7﴾

Transliteration: Walirabbika faisbir

Translation: ਅਤੇ ਆਪਣੇ ਰੱਬ ਲਈ ਸਬਰ ਤੋਂ ਕੰਮ ਲਓ।

74:8

فَإِذَا نُقِرَ فِي ٱلنَّاقُورِ ﴿8﴾

Transliteration: Faitha nuqira fee alnnaqoori

Translation: ਜਦੋਂ ਸੂਰ (ਨਰਸਿੰਘਾ) ਵਜਾਇਆ ਜਾਵੇਗਾ।

74:9

فَذَٰلِكَ يَوۡمَئِذٖ يَوۡمٌ عَسِيرٌ ﴿9﴾

Transliteration: Fathalika yawmaithin yawmun AAaseerun

Translation: ਤਾਂ ਉਹ ਦਿਹਾੜਾ ਬਹੁਤ ਹੀ ਕਰੜਾ ਹੋਵੇਗਾ।

74:10

عَلَى ٱلۡكَٰفِرِينَ غَيۡرُ يَسِيرٖ ﴿10﴾

Transliteration: AAala alkafireena ghayru yaseerin

Translation: ਕਾਫ਼ਿਰਾਂ ਲਈ ਸੋਖਿਆਈ ਨਹੀਂ ਹੋਵੇਗੀ।

74:11

ذَرۡنِي وَمَنۡ خَلَقۡتُ وَحِيدٗا ﴿11﴾

Transliteration: Tharnee waman khalaqtu waheedan

Translation: ਮੈਨੂੰ (ਭਾਵ ਅੱਲਾਹ ਨੂੰ) ਅਤੇ ਉਸ ਵਿਅਕਤੀ ਨੂੰ ਇਕੱਲਾ ਛੱਡ ਦਿਓ ਜਿਸ ਨੂੰ ਮੈਂ ਇਕੱਲਾ ਪੈਦਾ ਕੀਤਾ ਹੈ।

74:12

وَجَعَلۡتُ لَهُۥ مَالٗا مَّمۡدُودٗا ﴿12﴾

Transliteration: WajaAAaltu lahu malan mamdoodan

Translation: ਉਸ ਨੂੰ ਢੇਰ ਸਾਰਾ ਮਾਲ ਦਿੱਤਾ ਹੈ।

74:13

وَبَنِينَ شُهُودٗا ﴿13﴾

Transliteration: Wabaneena shuhoodan

Translation: ਉਸ ਦੇ ਅੰਗ ਸੰਗ ਰਹਿਣ ਵਾਲੇ ਪੁੱਤਰ ਦਿੱਤੇ।

74:14

وَمَهَّدتُّ لَهُۥ تَمۡهِيدٗا ﴿14﴾

Transliteration: Wamahhadtu lahu tamheedan

Translation: ਉਸ ਨੂੰ ਖੁੱਲ੍ਹੀ-ਢੁੱਲ੍ਹੀ ਜੀਵਨ ਸਮੱਗਰੀ (ਭਾਵ ਖ਼ੁਸ਼ਹਾਲੀ) ਨਾਲ ਨਿਵਾਜ਼ਿਆ।

74:15

ثُمَّ يَطۡمَعُ أَنۡ أَزِيدَ ﴿15﴾

Transliteration: Thumma yatmaAAu an azeeda

Translation: ਫੇਰ ਵੀ ਉਹ ਲੋਭ ਕਰਦਾ ਹੈ ਕਿ ਮੈਂ ਉਸ ਨੂੰ ਹੋਰ ਵਧੇਰੇ ਦਿਆਂ।

74:16

كَلَّآۖ إِنَّهُۥ كَانَ لِأٓيَٰتِنَا عَنِيدٗا ﴿16﴾

Transliteration: Kalla innahu kana liayatina AAaneedan

Translation: ਕਦੇ ਵੀ ਨਹੀਂ! ਨਿਰਸੰਦੇਹ, ਉਹ ਸਾਡੀਆਂ ਆਇਤਾਂ ਨਾਲ ਵੈਰ ਰੱਖਦਾ ਹੈ।

74:17

سَأُرۡهِقُهُۥ صَعُودًا ﴿17﴾

Transliteration: Saorhiquhu saAAoodan

Translation: ਛੇਤੀ ਹੀ ਉਸ ਨੂੰ ਮੈਂ (ਭਾਵ ਅੱਲਾਹ) ਇਕ ਕਠਿਨ ਚੜ੍ਹਾਈ ਚੜ੍ਹਾਵਾਂਗਾ।

74:18

إِنَّهُۥ فَكَّرَ وَقَدَّرَ ﴿18﴾

Transliteration: Innahu fakkara waqaddara

Translation: ਉਸ ਨੇ ਸੋਚ ਵਿਚਾਰ ਕੀਤਾ ਅਤੇ ਕੁੱਝ ਗੱਲ ਜੋੜ੍ਹਣ ਦਾ ਜਤਨ ਕੀਤਾ।

74:19

فَقُتِلَ كَيۡفَ قَدَّرَ ﴿19﴾

Transliteration: Faqutila kayfa qaddara

Translation: ਸੋ ਉਹ ਤਾਂ ਮਾਰਿਆ ਜਾਵੇਗਾ, ਉਸ ਨੇ ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।

74:20

ثُمَّ قُتِلَ كَيۡفَ قَدَّرَ ﴿20﴾

Transliteration: Thumma qutila kayfa qaddara

Translation: ਉਹ ਤਾਂ ਮਾਰਿਆ ਜਾਵੇਗਾ, ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।

74:21

ثُمَّ نَظَرَ ﴿21﴾

Transliteration: Thumma nathara

Translation: ਫੇਰ ਉਸ ਨੇ ਲੋਕਾਂ ਵੱਲ ਵੇਖਿਆ।

74:22

ثُمَّ عَبَسَ وَبَسَرَ ﴿22﴾

Transliteration: Thumma AAabasa wabasara

Translation: ਫੇਰ ਮੱਥੇ ਵੱਟ ਪਾਇਆ ਅਤੇ ਮੂੰਹ ਵਿਗਾੜ੍ਹਿਆ।

74:23

ثُمَّ أَدۡبَرَ وَٱسۡتَكۡبَرَ ﴿23﴾

Transliteration: Thumma adbara waistakbara

Translation: ਫੇਰ ਪਿੱਠ ਫੇਰੀ ਤੇ ਹੰਕਾਰ ਵੀ ਕੀਤਾ।

74:24

فَقَالَ إِنۡ هَٰذَآ إِلَّا سِحۡرٞ يُؤۡثَرُ ﴿24﴾

Transliteration: Faqala in hatha illa sihrun yutharu

Translation: ਫੇਰ ਉਸ ਨੇ ਆਖਿਆ ਇਹ (.ਕੁਰਆਨ) ਤਾਂ ਇਕ ਜਾਦੂ ਹੈ ਜਿਹੜਾ ਪਹਿਲਾਂ ਤੋਂ ਤੁਰਿਆ ਆ ਰਿਹਾ ਹੈ।

74:25

إِنۡ هَٰذَآ إِلَّا قَوۡلُ ٱلۡبَشَرِ ﴿25﴾

Transliteration: In hatha illa qawlu albashari

Translation: ਇਹ ਤਾਂ ਕੇਵਲ ਇਕ ਮਨੁੱਖੀ ਬਾਣੀ ਹੈ।

74:26

سَأُصۡلِيهِ سَقَرَ ﴿26﴾

Transliteration: Saosleehi saqara

Translation: ਮੈਂ ਛੇਤੀ ਹੀ ਉਸ ਵਿਅਕਤੀ ਨੂੰ ‘ਸਕਰ’ ਵਿਚ ਸੁੱਟ ਦੇਵਾਂਗਾ।[1]

74:27

وَمَآ أَدۡرَىٰكَ مَا سَقَرُ ﴿27﴾

Transliteration: Wama adraka ma saqaru

Translation: ਤੁਸੀਂ ਕੀ ਜਾਣੋਂ ਕਿ ਸਕਰ ਕੀ ਹੈ ?

74:28

لَا تُبۡقِي وَلَا تَذَرُ ﴿28﴾

Transliteration: La tubqee wala tatharu

Translation: (ਇਹ ‘ਸਕਰ’ ਨਰਕ ਹੈ) ਜਿਹੜੀ (ਸ਼ਰੀਰ ਨੂੰ) ਨਾ ਬਾਕੀ ਰੱਖੇਗੀ ਤੇ ਨਾ ਛੱਡੇਗੀ।

74:29

لَوَّاحَةٞ لِّلۡبَشَرِ ﴿29﴾

Transliteration: Lawwahatun lilbashari

Translation: ਖੱਲੜੀ ਨੂੰ ਝੁਲਸਾ ਦੇਣ ਵਾਲੀ ਹੈ।

74:30

عَلَيۡهَا تِسۡعَةَ عَشَرَ ﴿30﴾

Transliteration: AAalayha tisAAata AAashara

Translation: ਇਸ (ਸਕਰ ਭਾਵ ਨਰਕ) ਉੱਤੇ ਉੱਨੀ (19) ਪਹਿਰੇਦਾਰ ਨਿਯੁਕਤ ਹਨ।

74:31

وَمَا جَعَلۡنَآ أَصۡحَٰبَ ٱلنَّارِ إِلَّا مَلَـٰٓئِكَةٗۖ وَمَا جَعَلۡنَا عِدَّتَهُمۡ إِلَّا فِتۡنَةٗ لِّلَّذِينَ كَفَرُواْ لِيَسۡتَيۡقِنَ ٱلَّذِينَ أُوتُواْ ٱلۡكِتَٰبَ وَيَزۡدَادَ ٱلَّذِينَ ءَامَنُوٓاْ إِيمَٰنٗا وَلَا يَرۡتَابَ ٱلَّذِينَ أُوتُواْ ٱلۡكِتَٰبَ وَٱلۡمُؤۡمِنُونَ وَلِيَقُولَ ٱلَّذِينَ فِي قُلُوبِهِم مَّرَضٞ وَٱلۡكَٰفِرُونَ مَاذَآ أَرَادَ ٱللَّهُ بِهَٰذَا مَثَلٗاۚ كَذَٰلِكَ يُضِلُّ ٱللَّهُ مَن يَشَآءُ وَيَهۡدِي مَن يَشَآءُۚ وَمَا يَعۡلَمُ جُنُودَ رَبِّكَ إِلَّا هُوَۚ وَمَا هِيَ إِلَّا ذِكۡرَىٰ لِلۡبَشَرِ ﴿31﴾

Transliteration: Wama jaAAalna ashaba alnnari illa malaikatan wama jaAAalna AAiddatahum illa fitnatan lillatheena kafaroo liyastayqina allatheena ootoo alkitaba wayazdada allatheena amanoo eemanan wala yartaba allatheena ootoo alkitaba waalmuminoona waliyaqoola allatheena fee quloobihim maradun waalkafiroona matha arada Allahu bihatha mathalan kathalika yudillu Allahu man yashao wayahdee man yashao wama yaAAlamu junooda rabbika illa huwa wama hiya illa thikra lilbashari

Translation: ਅਸੀਂ ਫ਼ਰਿਸ਼ਤੇ ਹੀ ਨਰਕ ਦੇ ਪਹਿਰੇਦਾਰ ਬਣਾਏ ਹਨ, ਅਤੇ ਅਸੀਂ ਉਹਨਾਂ ਦੀ ਗਿਣਤੀ ਨੂੰ ਕਾਫ਼ਿਰਾਂ ਲਈ ਅਜ਼ਮਾਇਸ਼ ਬਣਾ ਛੱਡਿਆ ਹੈ, ਤਾਂ ਜੋ ਕਿਤਾਬ ਵਾਲੇ (ਯਹੂਦੀਆਂ ਤੇ ਈਸਾਈਆਂ) ਨੂੰ ਵਿਸ਼ਵਾਸ ਹੋ ਜਾਵੇ ਅਤੇ ਈਮਾਨ ਵਾਲਿਆਂ ਦੇ ਈਮਾਨ ਵਿਚ ਹੋਰ ਵਾਧਾ ਹੋ ਜਾਵੇ, ਕਿਤਾਬ ਵਾਲੇ ਅਤੇ ਈਮਾਨ ਵਾਲੇ ਕਿਸੇ ਸ਼ੱਕ ਵਿਚ ਨਾ ਰਹਿਣ, ਤਾਂ ਜੋ ਦਿਲਾਂ ਦੇ ਰੋਗੀ ਤੇ ਕਾਫ਼ਿਰ ਆਖਣ, ਇਸ ਉਦਾਹਰਨ ਤੋਂ ਅੱਲਾਹ ਦਾ ਕੀ ਭਾਵ ਹੈ ? ਇਸੇ ਤਰ੍ਹਾਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਕੁਰਾਹੇ ਪਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਹਿਦਾਇਤ ਬਖ਼ਸ਼ ਦਿੰਦਾ ਹੈ। ਤੁਹਾਡੇ ਰੱਬ ਦੀਆਂ ਫ਼ੌਜਾਂ ਨੂੰ ਕੇਵਲ ਉਹੀਓ ਜਾਣਦਾ ਹੈ ਅਤੇ ਉਹ (ਨਰਕ) ਮਨੁੱਖ ਲਈ ਕੇਵਲ ਇਕ ਨਸੀਹਤ ਹੀ ਤਾਂ ਹੈ।

74:32

كَلَّا وَٱلۡقَمَرِ ﴿32﴾

Transliteration: Kalla waalqamari

Translation: ਉੱਕਾ ਨਹੀਂ ਸਹੁੰ ਹੈ ਚੰਨ ਦੀ।

74:33

وَٱلَّيۡلِ إِذۡ أَدۡبَرَ ﴿33﴾

Transliteration: Waallayli ith adbara

Translation: ਅਤੇ ਰਾਤ ਦੀ ਜਦੋਂ ਉਹ ਢੱਲਦੀ ਹੈ।

74:34

وَٱلصُّبۡحِ إِذَآ أَسۡفَرَ ﴿34﴾

Transliteration: Waalssubhi itha asfara

Translation: ਅਤੇ ਸਵੇਰੇ ਦੀ ਜਦੋਂ ਉਹ ਰੌਸ਼ਨ ਹੁੰਦੀ ਹੈ।

74:35

إِنَّهَا لَإِحۡدَى ٱلۡكُبَرِ ﴿35﴾

Transliteration: Innaha laihda alkubari

Translation: ਬੇਸ਼ੱਕ ਇਹ ਨਰਕ ਵੀ ਵੱਡੀਆਂ ਚੀਜ਼ਾਂ ਵਿੱਚੋਂ ਇਕ ਹੈ।

74:36

نَذِيرٗا لِّلۡبَشَرِ ﴿36﴾

Transliteration: Natheeran lilbashari

Translation: ਮਨੁੱਖਾਂ ਲਈ ਡਰਾਵਾ ਹੈ।

74:37

لِمَن شَآءَ مِنكُمۡ أَن يَتَقَدَّمَ أَوۡ يَتَأَخَّرَ ﴿37﴾

Transliteration: Liman shaa minkum an yataqaddama aw yataakhkhara

Translation: ਉਸ ਲਈ (ਡਰਾਵਾ ਹੈ) ਜੋ ਤੁਹਾਡੇ ਵਿੱਚੋਂ (ਨੇਕੀ ਵੱਲ) ਅਗਾਂਹ ਵਧਣਾ ਜਾਂ ਪਿਛਾਂਹ ਰਹਿਣਾ ਚਾਹੁੰਦਾ ਹੈ।

74:38

كُلُّ نَفۡسِۭ بِمَا كَسَبَتۡ رَهِينَةٌ ﴿38﴾

Transliteration: Kullu nafsin bima kasabat raheenatun

Translation: ਹਰ ਵਿਅਕਤੀ ਨੇ ਜੋ ਵੀ (ਕਰਮ) ਕੀਤਾ ਹੈ ਉਸੇ ਦੇ ਬਦਲੇ ਉਹ ਗਹਿਣੇ ਪਿਆ ਹੋਇਆ ਹੈ।

74:39

إِلَّآ أَصۡحَٰبَ ٱلۡيَمِينِ ﴿39﴾

Transliteration: Illa ashaba alyameeni

Translation: ਛੁੱਟ ਸੱਜੇ ਹੱਥ ਵਾਲਿਆਂ ਤੋਂ।

74:40

فِي جَنَّـٰتٖ يَتَسَآءَلُونَ ﴿40﴾

Transliteration: Fee jannatin yatasaaloona

Translation: ਉਹ ਜੰਨਤ ਦੇ ਬਾਗ਼ਾਂ ਵਿਚ ਹੋਣਗੇ ਅਤੇ ਇਕ ਦੂਜੇ ਦਾ ਹਾਲ ਪੁਛੱਣਗੇ।

74:41

عَنِ ٱلۡمُجۡرِمِينَ ﴿41﴾

Transliteration: AAani almujrimeena

Translation: ਅਪਰਾਧੀਆਂ ਬਾਰੇ ਗੱਲਾਂ ਕਰਨਗੇ।

74:42

مَا سَلَكَكُمۡ فِي سَقَرَ ﴿42﴾

Transliteration: Ma salakakum fee saqara

Translation: (ਉਹਨਾਂ ਤੋਂ ਪੁੱਛਣਗੇ) ਤੁਹਾਨੂੰ ਕਿਹੜੀ ਚੀਜ਼ ਨੇ ਨਰਕ ਵਿਚ ਸੁੱਟਿਆ ਹੈ ?

74:43

قَالُواْ لَمۡ نَكُ مِنَ ٱلۡمُصَلِّينَ ﴿43﴾

Transliteration: Qaloo lam naku mina almusalleena

Translation: ਉਹ ਆਖਣਗੇ ਕਿ ਅਸੀਂ ਨਮਾਜ਼ੀਆਂ ਵਿੱਚੋਂ ਨਹੀਂ ਸੀ।[2]

74:44

وَلَمۡ نَكُ نُطۡعِمُ ٱلۡمِسۡكِينَ ﴿44﴾

Transliteration: Walam naku nutAAimu almiskeena

Translation: ਅਤੇ ਨਾ ਹੀ ਅਸੀਂ ਮੁਥਾਜਾਂ ਨੂੰ ਭੋਜਨ ਕਰਵਾਉਂਦੇ ਸੀ।

74:45

وَكُنَّا نَخُوضُ مَعَ ٱلۡخَآئِضِينَ ﴿45﴾

Transliteration: Wakunna nakhoodu maAAa alkhaideena

Translation: ਅਸੀਂ (ਝੂਠੀਆਂ ਗੱਲਾਂ) ਬਣਾਉਣ ਵਾਲਿਆਂ ਦੇ ਨਾਲ ਰੁਝੇ ਰਹਿੰਦੇ ਸੀ।

74:46

وَكُنَّا نُكَذِّبُ بِيَوۡمِ ٱلدِّينِ ﴿46﴾

Transliteration: Wakunna nukaththibu biyawmi alddeeni

Translation: ਅਸੀਂ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੂਠ ਦੱਸਦੇ ਸੀ।

74:47

حَتَّىٰٓ أَتَىٰنَا ٱلۡيَقِينُ ﴿47﴾

Transliteration: Hatta atana alyaqeenu

Translation: ਇੱਥੋਂ ਤਕ ਕਿ ਸਾਨੂੰ ਮੌਤ ਨੇ ਆ ਝੱਫਿਆ।

74:48

فَمَا تَنفَعُهُمۡ شَفَٰعَةُ ٱلشَّـٰفِعِينَ ﴿48﴾

Transliteration: Fama tanfaAAuhum shafaAAatu alshshafiAAeena

Translation: ਹੁਣ ਸਿਫ਼ਾਰਸ਼ੀਆਂ ਦੀ ਕੋਈ ਵੀ ਸਿਫ਼ਾਰਸ਼ ਉਹਨਾਂ ਨੂੰ ਕੁੱਝ ਵੀ ਲਾਭ ਨਹੀਂ ਦੇਵੇਗੀ।

74:49

فَمَا لَهُمۡ عَنِ ٱلتَّذۡكِرَةِ مُعۡرِضِينَ ﴿49﴾

Transliteration: Fama lahum AAani alttathkirati muAArideena

Translation: ਭਲਾ ਇਹਨਾਂ ਲੋਕਾਂ ਨੂੰ ਕੀ ਹੋ ਗਿਆ ਕਿ ਨਸੀਹਤ (.ਕੁਰਆਨ) ਤੋਂ ਮੂੰਹ ਮੋੜ ਰਹੇ ਹਨ।

74:50

كَأَنَّهُمۡ حُمُرٞ مُّسۡتَنفِرَةٞ ﴿50﴾

Transliteration: Kaannahum humurun mustanfiratun

Translation: ਜਿਵੇਂ ਇਹ ਕੋਈ ਬਿਦਕੇ ਹੋਏ ਗਧੇ ਹੋਣ।

74:51

فَرَّتۡ مِن قَسۡوَرَةِۭ ﴿51﴾

Transliteration: Farrat min qaswaratin

Translation: ਜਿਹੜੇ ਸ਼ੇਰ ਨੂੰ ਵੇਖ ਕੇ ਨੱਸ ਖਲੋਤੇ ਹੋਣ।

74:52

بَلۡ يُرِيدُ كُلُّ ٱمۡرِيٕٖ مِّنۡهُمۡ أَن يُؤۡتَىٰ صُحُفٗا مُّنَشَّرَةٗ ﴿52﴾

Transliteration: Bal yureedu kullu imriin minhum an yuta suhufan munashsharatan

Translation: ਇਹਨਾਂ (ਕਾਫ਼ਿਰਾਂ) ਵਿੱਚੋਂ ਹਰ ਵਿਅਕਤੀ ਇਹੋ ਚਾਹੁੰਦਾ ਹੈ ਕਿ ਉਸ ਨੂੰ ਖੁੱਲ੍ਹੀਆਂ ਪੋਥੀਆਂ ਦਿੱਤੀਆਂ ਜਾਣ।

74:53

كَلَّاۖ بَل لَّا يَخَافُونَ ٱلۡأٓخِرَةَ ﴿53﴾

Transliteration: Kalla bal la yakhafoona alakhirata

Translation: ਉੱਕਾ ਨਹੀਂ! ਅਸਲ ਗੱਲ ਇਹ ਹੈ ਕਿ ਇਹ ਲੋਕ ਆਖ਼ਿਰਤ ਤੋਂ ਨਹੀਂ ਡਰਦੇ।

74:54

كَلَّآ إِنَّهُۥ تَذۡكِرَةٞ ﴿54﴾

Transliteration: Kalla innahu tathkiratun

Translation: ਉੱਕਾ ਨਹੀਂ! ਇਹ (.ਕੁਰਆਨ) ਤਾਂ ਇਕ ਨਸੀਹਤ ਹੈ।

74:55

فَمَن شَآءَ ذَكَرَهُۥ ﴿55﴾

Transliteration: Faman shaa thakarahu

Translation: ਜਿਹੜਾ ਕੋਈ ਚਾਹੇ ਇਸ (ਨਸੀਹਤ) ਨੂੰ ਯਾਦ ਰੱਖੇ।

74:56

وَمَا يَذۡكُرُونَ إِلَّآ أَن يَشَآءَ ٱللَّهُۚ هُوَ أَهۡلُ ٱلتَّقۡوَىٰ وَأَهۡلُ ٱلۡمَغۡفِرَةِ ﴿56﴾

Transliteration: Wama yathkuroona illa an yashaa Allahu huwa ahlu alttaqwa waahlu almaghfirati

Translation: ਜਦ ਕਿ ਉਹ (ਕਾਫ਼ਿਰ) ਇਸ ਨੂੰ ਯਾਦ ਨਹੀਂ ਰਖੱਣਗੇ, ਛੁੱਟ ਅੱਲਾਹ ਹੀ ਜੇ ਅਜਿਹਾ ਚਾਹੇ। ਉਹ ਇਸ ਯੋਗ ਹੈ ਕਿ ਉਸ ਤੋਂ ਡਰਿਆ ਜਾਵੇ ਅਤੇ ਉਹੀਓ ਖਿਮਾ ਕਰਨ ਦੇ ਯੋਗ ਹੈ।

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download